ਸੰਤ ਕ੍ਰਿਪਾਲ ਸਿੰਘ ਸੇਵਾ ਪੰਥੀ ਸਕੂਲ ਦੇ ਵਿਦਿਆਰਥੀਆਂ ਨੇ ਕ੍ਰਾਈਸੈਂਥਮਮ ਸ਼ੋਅ ਵਿੱਚ ਪ੍ਰਾਪਤ ਕੀਤਾ ਪਹਿਲਾਂ ਸਥਾਨ

ਸੰਤ ਕ੍ਰਿਪਾਲ ਸਿੰਘ ਸੇਵਾ ਪੰਥੀ ਸਕੂਲ ਦੇ ਵਿਦਿਆਰਥੀਆਂ ਨੇ ਕ੍ਰਾਈਸੈਂਥਮਮ ਸ਼ੋਅ ਵਿੱਚ ਪ੍ਰਾਪਤ ਕੀਤਾ ਪਹਿਲਾਂ ਸਥਾਨ

ਸੰਤ ਕ੍ਰਿਪਾਲ ਸਿੰਘ ਸੇਵਾ ਪੰਥੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨੀਲੋਂ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ ਕਰਾਏ ਗਏ ਦੋ ਰੋਜ਼ਾ ਕ੍ਰਾਈਸੈਂਥਮਮ ਸ਼ੋਅ ਵਿੱਚ ਭਾਗ ਲਿਆ ਗਿਆ।ਕ੍ਰਾਈਸੈਂਥਮਮ ਦੀਆਂ ਪੱਤੀਆਂ ਨਾਲ ਬਣਾਏ ਪੰਜਾਬ ਦੇ ਨਕਸ਼ੇ ਅਤੇ ਤਿਤਲੀਆਂ ਸਾਰਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀਆਂ ਸਨ।ਸ਼ੋਅ ਵਿੱਚ 4000 ਤੋਂ ਵੱਧ ਪੋਟੇਡ ਕ੍ਰਾਈਸੈਂਥਮਮ ਪ੍ਰਦਰਸ਼ਿਤ ਕੀਤੇ ਗਏ ਅਤੇ ਇਸ ਮੌਕੇ ਯੂਨੀਵਰਸਿਟੀ ਵੱਲੋਂ ਫੁੱਲਾਂ ਨਾਲ ਸੰਬੰਧਿਤ ਕਈ ਮੁਕਾਬਲੇ ਕਰਵਾਏ ਗਏ।ਇਸ ਵਿੱਚ ਕਈ ਵਿਦਿਅਕ ਸੰਸਥਾਵਾਂ ਅਤੇ ਫੁੱਲਾਂ ਦੇ ਪ੍ਰੇਮੀਆਂ ਨੇ ਭਾਗ ਲਿਆ।ਜਿਸ ਵਿੱਚ ਸੰਤ ਕ੍ਰਿਪਾਲ ਸਿੰਘ ਸਕੂਲ ਦੇ ਵਿਦਿਆਰਥੀਆਂ ਨੇ  ਪਹਿਲਾਂ ਸਥਾਨ ਪ੍ਰਾਪਤ ਕੀਤਾ ਅਤੇ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਤੋਂ ਕ੍ਰਾਈਸੈਂਥਮਮ ਬਾਰੇ ਅਤੇ ਹੋਰ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕੀਤੀ।ਸਕੂਲ ਦੇ ਚੇਅਰਮੈਨ ਸੰਤ ਬਾਬਾ ਅਮਨਦੀਪ ਸਿੰਘ ਜੀ ਨੇ ਕਿਹਾ ਕਿ ਅਜਿਹੇ ਮੌਕਿਆਂ ਤੇ ਬੱਚਿਆਂ ਦੀ ਸ਼ਮੂਲੀਅਤ ਸਕੂਲ ਲਈ ਮਾਣ ਵਾਲੀ ਗੱਲ ਹੈ।ਸਕੂਲ ਦੀ ਕਮੇਟੀ ਮੈਬਰਜ਼ ਸ੍ਰ.ਅਮਰਜੀਤ ਸਿੰਘ ਸੇਖੋਂ,ਸ੍ਰ.ਪਲਵਿੰਦਰ ਸਿੰਘ ਅਤੇ ਸ੍ਰ.ਅਜੀਤ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਜਸਵੀਰ ਕੌਰ ਮਾਨ ਨੇ ਕਿਹਾ ਕਿ ਬੱਚੇ ਫੁੱਲਾਂ ਵਰਗੇ ਕੋਮਲ ਹੁੰਦੇ ਹਨ ਅਤੇ ਅਜਿਹੇ ਸ਼ੋਅ ਬੱਚਿਆਂ ਦੇ ਬਹੁਪੱਖੀ ਵਿਕਾਸ ਵਿੱਚ ਯੋਗਦਾਨ ਪਾਉਂਦੇ ਹਨ।